ਕੋਲਕਾਤਾ, 20 ਅਕਤੂਬਰ
ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਛੇ ਵਿਧਾਨ ਸਭਾ ਹਲਕਿਆਂ ’ਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਛੇ ਖੇਤਰਾਂ ਦੇ ਵਿਧਾਇਕਾਂ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਦਿੱਤੇ ਗਏ ਅਸਤੀਫੇ ਕਾਰਨ ਖਾਲੀ ਹੋਈਆਂ ਸੀਟਾਂ ’ਤੇ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ।
ਤ੍ਰਿਣਮੂਲ ਕਾਂਗਰਸ ਨੇ ਕੂਚ ਬਿਹਾਰ ਜ਼ਿਲ੍ਹੇ ਦੇ ਸੀਤਾਈ ਤੋਂ ਸੰਗੀਤਾ ਰਾਏ, ਅਲੀਪੁਰਦੁਆਰ ਦੇ ਮਦਾਰੀਹਾਟ ਤੋਂ ਜੈ ਪ੍ਰਕਾਸ਼ ਟੋਪੋ, ਨੈਹਾਟੀ ਤੋਂ ਸਨਤ ਡੇਅ, ਉੱਤਰੀ 24 ਪਰਗਨਾ ਦੇ ਹਰੋਆ ਤੋਂ ਐੱਸਕੇ ਰਬੀਉਲ ਇਸਲਾਮ, ਬਾਂਕੁੜਾ ਦੇ ਤਲਡਾਂਗਰਾ ਤੋਂ ਫਾਲਗੁਨੀ ਸਿੰਘਬਾਬੂ ਅਤੇ ਪੱਛਮੀ ਮੇਦਨੀਪੁਰ ਜ਼ਿਲ੍ਹਿਆਂ ਦੇ ਤਲਡਾਂਗਰਾ ਤੋਂ ਸੁਜੈਏ ਹਾਜਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਤ੍ਰਿਣਮੂਲ ਕਾਂਗਰਸ ਨੇ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ’ਚੋਂ ਪੰਜ ਸੀਟਾਂ ਜਿੱਤੀਆਂ ਸਨ। ਮਦਾਰੀਹਾਟ ’ਚ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ।
-ਪੀਟੀਆਈ