ਮਮਦੋਟ: ਪਿੰਡ ਸੈਦਾਂ ਵਾਲਾ ਤੋਂ ਸਰਪੰਚੀ ਦੀ ਸੀਟ ਔਰਤ ਰਾਖਵੀਂ ਹੋਣ ਕਰ ਕੇ ਗੁਰਮੀਤ ਕੌਰ ਸਰਪੰਚ ਚੁਣੀ ਗਈ। ਉਨ੍ਹਾਂ ਦੀ ਚੋਣ ਵਿੱਚ ਹਰਜਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਪਰਮਜੀਤ ਕੌਰ ਪੰਚ, ਹਰਪ੍ਰੀਤ ਸਿੰਘ ਪੰਚ ਅਤੇ ਪਰਮਜੀਤ ਸਿੰਘ ਪੰਚ ਚੁਣੇ ਗਏ। ਇਸ ਮੌਕੇ ਹਰਜਿੰਦਰ ਸਿੰਘ ਸਾਹਬ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਲਖਬੀਰ ਸਿੰਘ, ਸਰਬਜੀਤ, ਵਜ਼ੀਰ ਸਿੰਘ ਕਰਨੈਲ ਸਿੰਘ, ਹਰਪ੍ਰੀਤ ਸਿੰਘ, ਕੁੰਦਨ ਸਿੰਘ, ਸਿਮਰਨਜੀਤ ਕੌਰ, ਲੀਲਾਵੰਤੀ, ਲਾਲ ਸਿੰਘ, ਰਾਜਨ, ਅੰਮ੍ਰਿਤ ਸਿੰਘ ਹਾਜ਼ਰ ਸਨ| ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਪਿੰਡ ਦਾ ਵਿਕਾਸ ਕਰਨ ਦੀ ਪ੍ਰੇਰਨਾ ਦਿੱਤੀ। -ਪੱਤਰ ਪ੍ਰੇਰਕ