ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਪੰਚਾਇਤਾਂ ਚੋਣਾਂ ਵਿੱਚ ਮੈਂਬਰ ਪੰਚਾਇਤ ਬਣਨ ਦੀ ਰੰਜਿਸ਼ ਕਾਰਨ ਇੱਕ ਵਿਅਕਤੀ ਦੀ ਘਰ ਵਿੱਚ ਵੜ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਕਪੂਰਥਲਾ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਰਖਾ ਪੁੱਤਰੀ ਲਖਬੀਰ ਸਿੰਘ ਵਾਸੀ ਥਿਗਲੀ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਉਨ੍ਹਾਂ ਦਾ ਮੈਂਬਰ ਪੰਚਾਇਤ ਬਣਨ ਦੀ ਰੰਜ਼ਿਸ਼ ਤਹਿਤ ਕਥਿਤ ਦੋਸ਼ੀ ਲਵਹੀਰ ਉਰਫ ਲਵ ਅਤੇ ਮੀਤ ਉਰਫ ਅਰਨਜੀਤ, ਜਸ਼ਨ, ਵਿਸ਼ਾਲ, ਰਘੂਨਾਥ ਉਰਫ ਗਾਟੀ ਵਾਸੀਆਨ ਥਿਗਲੀ ਨੇ ਉਨ੍ਹਾਂ ਦੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਮੋਟਰਸਾਈਕਲ ਅਤੇ ਗੇਟ ਦੀ ਭੰਨ-ਤੋੜ ਵੀ ਕੀਤੀ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਏਐੱਸਆਈ ਸੁਬੇਗ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।