ਨੂਰਪੁਰ ਬੇਦੀ: ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਸਾਰੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਗਈ। ਸੰਦੋਆ ਨੇ ਪਿੰਡ ਅਸਾਲਤਪੁਰ ਦੀ ਪੰਚਾਇਤ ਦਾ ਸਨਮਾਨ ਕੀਤਾ। ਇਸ ਮੌਕੇ ਸਰਪੰਚ ਮੋਹਣ ਸਿੰਘ, ਪੰਚ ਜਗਦੀਸ ਰਾਮ, ਪੰਚ ਮਨਜੀਤ ਕੌਰ, ਪੰਚ ਦਰਸਣ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਮਾਸਟਰ ਰਾਮ ਪਾਲ, ਨੰਬਰਦਾਰ ਮਹਿੰਦਰ ਸਿੰਘ, ਮੰਗਲ ਸਿੰਘ, ਸੀਤਾ ਰਾਮ, ਕਸਮੀਰ ਸਿੰਘ, ਪਰਮਿੰਦਰ ਸਿੰਘ, ਲਵਲੀ, ਕੁਲਦੀਪ ਕੌਰ, ਮਨਜੀਤ ਕੌਰ, ਦੇਵ ਰਾਜ, ਅਮਨਪ੍ਰੀਤ ਕੌਰ, ਰੁਚਿਕਾ ਸੈਣੀ, ਹੈਰੀ ਅਤੇ ਸੁਰਿੰਦਰ ਕੌਰ ਹਾਜ਼ਰ ਸਨ। ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਅੱਜ ਆਪਣੇ ਘਰ ਪਿੰਡ ਹਿਰਦਾਪੁਰ ਦੀ ਨਵੀਂ ਚੁਣੀ ਪੰਚਾਇਤ ਸਰਪੰਚ ਰੁਪਿੰਦਰ ਕੌਰ, ਬਲਵਿੰਦਰ ਕੌਰ, ਨੰਬਰਦਾਰ ਹਰਪ੍ਰੀਤ ਸਿੰਘ, ਪੰਚ ਮਨੋਜ ਕੁਮਾਰ, ਪੰਚ ਕੁਲਦੀਪ ਸਿੰਘ, ਮਲਕੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ