ਬੋਹਾ (ਪੱਤਰ ਪ੍ਰੇਰਕ):
ਸੱਤ ਸਾਲ ਪਹਿਲਾਂ ਕੈਨੇਡਾ ਗਏ ਬੋਹਾ ਸ਼ਹਿਰ ਦੇ ਰਜਿੰਦਰ ਸਿੰਘ (24) ਦੀ ਉੱਥੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਰਜਿੰਦਰ ਸਿੰਘ ਡਾਊਨ ਟਾਊਨ ਵਿਕਟੋਰੀਆ ਖੇਤਰ ਵਿੱਚ ਕਾਰ ’ਤੇ ਆਪਣੇ ਕੰਮ ’ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਲਾਲ ਬੱਤੀ ’ਤੇ ਖੜ੍ਹਾ ਸੀ ਤਾਂ ਸਾਹਮਣਿਓਂ ਆ ਰਹੇ ਪਿਕਅਪ ਟਰਾਲੇ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਨੇੜੇ ਖੜ੍ਹੀ ਬੱਸ ਨਾਲ ਟਕਰਾਅ ਗਈ। ਇਸ ਟੱਕਰ ਵਿੱਚ ਰਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।