ਨਵੀਂ ਦਿੱਲੀ:
ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਇੰਡੀਅਨ ਆਇਲ ਨੂੰ 3-1 ਨਾਲ ਹਰਾ ਕੇ ਸੀਨੀਅਰ ਮਹਿਲਾ ਇੰਟਰ ਡਿਪਾਰਟਮੈਂਟ ਕੌਮੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਅਤੇ ਪਿਛਲੇ ਸਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਇੰਡੀਅਨ ਆਇਲ ਲਈ ਦੀਪਿਕਾ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਇੱਕ ਮਿੰਟ ਬਾਅਦ ਹੀ ਭਾਰਤ ਦੀ ਸਭ ਤੋਂ ਤਜਰਬੇਕਾਰ ਖਿਡਾਰਨ ਵੰਦਨਾ ਕਟਾਰੀਆ ਨੇ ਰੇਲਵੇ ਲਈ ਗੋਲ ਕਰ ਦਿੱਤਾ। ਚੌਥੇ ਕੁਆਰਟਰ ਵਿੱਚ ਰੇਲਵੇ ਦੀ ਕਪਤਾਨ ਨਵਨੀਤ ਕੌਰ ਨੇ ਟੀਮ ਨੂੰ ਲੀਡ ਦਿਵਾਈ। ਇਸ ਮਗਰੋਂ ਸਲੀਮਾ ਟੇਟੇ ਨੇ ਗੋਲ ਕਰ ਕੇ ਟੀਮ ਦੀ ਜਿੱਤ ਪੱਕੀ ਕੀਤੀ। -ਪੀਟੀਆਈ