ਪੱਤਰ ਪ੍ਰੇਰਕ
ਅਮਰਗੜ੍ਹ, 21 ਅਕਤੂਬਰ
ਸਹਿਕਾਰੀ ਸਭਾ ਰਾਮਪੁਰ ਛੰਨਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਵਿੱਚ ਰਾਮਪੁਰ ਛੰਨਾਂ ਦੇ ਮਨਦੀਪ ਸਿੰਘ ਸੋਹੀ, ਅਵਤਾਰ ਸਿੰਘ, ਦਲਬਾਰਾ ਸਿੰਘ ਗਗਨਦੀਪ ਸਿੰਘ, ਲਖਵੀਰ ਸਿੰਘ ਤੇ ਜਸਮੇਲ ਕੌਰ, ਪਿੰਡ ਮੂਲਾਬੱਧਾ ਦੇ ਭੁਪਿੰਦਰ ਸਿੰਘ ਤੇ ਜਸਵੰਤ ਸਿੰਘ, ਸਲੇਮਪੁਰ ਦੀ ਮਲਕੀਤ ਸਿੰਘ, ਗੁਰਦੀਪ ਸਿੰਘ ਤੇ ਸੁਰਜੀਤ ਕੌਰ ਨੂੰ ਮੈਂਬਰਾਂ ਅਤੇ ਮਨਦੀਪ ਸਿੰਘ ਸੋਹੀ ਨੂੰ ਪ੍ਰਧਾਨ ਤੇ ਭੁਪਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ। ਇਸ ਮੌਕੇ ਸਾਬਕਾ ਪ੍ਰਧਾਨ ਪਰਦੱਮਣ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਹੈਪੀ, ਸੀਨੀਅਰ ਆਗੂ ਸੁਖਵੀਰ ਸਿੰਘ ਬਿੱਟੂ ਸਲੇਮਪੁਰ, ਬੇਅੰਤ ਸਿੰਘ ਸਾਬਕਾ ਪੰਚ, ਤੀਰਥ ਸਿੰਘ, ਰਛਪਾਲ ਸਿੰਘ ਸਲੇਮਪੁਰਸ਼ ਗੁਰਦੀਪ ਸਿੰਘ ਸੈਕਟਰੀ ਆਦਿ ਹਾਜ਼ਰ ਸਨ।