ਸਰਦੂਲਗੜ੍ਹ:
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਪਿੰਡ ਭੂੰਦੜ ਵਿੱਚ ਅੱਜ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਪਿਛਲੇ 40 ਸਾਲਾਂ ਤੋਂ ਅਕਾਲੀ ਦਲ ’ਚ ਭੂੰਦੜ ਪਰਿਵਾਰ ਨਾਲ ਚਲੇ ਆ ਰਹੇ ਮੱਖਣ ਸਿੰਘ ਟੈਣੀ ਦੇ ਘਰ ਪਿੰਡ ਵਾਸੀਆਂ ਨੇ ਭਾਰੀ ਇਕੱਠ ਕਰ ਕੇ ਰਸਮੀ ਤੌਰ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਚੇਅਰਮੈਨ ਜ਼ਿਲਾ ਪ੍ਰੀਸ਼ਦ ਮਾਨਸਾ ਬਿਕਰਮ ਮੋਫਰ ਦੀ ਹਾਜਰੀ ’ਚ ਪਿੰਡ ਭੂੰਦੜ ਦੇ ਪੰਜ ਦਰਜਨਾਂ ਤੋਂ ਜ਼ਿਆਦਾ ਪਰਿਵਾਰਾਂ ਨੇ ਕਾਂਗਰਸ ’ਚ ਸਾਮਲ ਹੋਣ ਦਾ ਐਲਾਨ ਕੀਤਾ। ਸ੍ਰੀ ਮੋਫਰ ਨੇ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਸਨਮਾਨ ਕੀਤਾ ਤੇ ਪਾਰਟੀ ਵਿੱਚ ਸਵਾਗਤ ਕੀਤਾ। -ਪੱਤਰ ਪ੍ਰੇਰਕ