ਨਵੀਂ ਦਿੱਲੀ:
ਪੈਨਸ਼ਨਰਾਂ ਵੱਲੋਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਨੂੰ ਹੁਲਾਰਾ ਦੇਣ ਲਈ ਕੇਂਦਰ 1 ਨਵੰਬਰ ਤੋਂ ਮਹੀਨੇ ਲਈ ਮੁਹਿੰਮ ਚਲਾਏਗਾ। ਪੈਨਸ਼ਨਰਾਂ ਲਈ ਪੈਨਸ਼ਨ ਜਾਰੀ ਰੱਖਣ ਲਈ ਹਰ ਸਾਲ ਨਵੰਬਰ ਮਹੀਨੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣਾ ਲਾਜ਼ਮੀ ਹੁੰਦਾ ਹੈ। ਪਰਸੋਨਲ ਮੰਤਰਾਲੇ ਅਨੁਸਾਰ ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ ਤੀਜੀ ਕੌਮੀ ਪੱਧਰੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 1 ਤੋਂ 30 ਨਵੰਬਰ ਤੱਕ ਭਾਰਤ ਦੇ 800 ਸ਼ਹਿਰਾਂ ’ਚ ਚਲਾਈ ਜਾਵੇਗੀ। -ਪੀਟੀਆਈ