ਨਵੀਂ ਦਿੱਲੀ: ਇੰਡੀਅਨ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨੇ ਅੱਜ ਦੇਸ਼ ਵਿੱਚ ਖੇਡ ਦੀ ਪਹਿਲੀ ਫਰੈਂਚਾਇਜ਼ੀ ਆਧਾਰਿਤ ਲੀਗ ਦਾ ਐਲਾਨ ਕੀਤਾ, ਜਿਸ ਨੂੰ ‘ਭਾਰਤੀ ਨਿਸ਼ਾਨੇਬਾਜ਼ੀ ਲੀਗ’ ਦਾ ਨਾਮ ਦਿੱਤਾ ਗਿਆ ਹੈ। ਐੱਨਆਰਏਆਈ ਪ੍ਰਧਾਨ ਕਲਿਕੇਸ਼ ਨਾਰਾਇਣ ਸਿੰਘ ਦੇਵ ਦੇ ਪ੍ਰਸਤਾਵ ਨੂੰ ਕੌਮੀ ਫੈਡਰੇਸ਼ਨ ਦੀ ਗਵਰਨਿੰਗ ਬਾਡੀ ਨੇ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ