ਨਥਾਣਾ:
ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੇ ਵਿਦਿਆਰਥੀਆਂ ਨੇ ਦਸਤਾਰ ਮੁਕਾਬਲਿਆਂ ਅਤੇ ਨੈਤਿਕ ਸਿੱਖਿਆ ਵਿੱਚ ਵੀ ਚੰਗੀ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਦਸਤਾਰ ਸਜਾਉਣ ਮੁਕਾਬਲੇ (ਸੀਨੀਅਰ) ਵਿੱਚ ਜ਼ਸਨਦੀਪ ਸਿੰਘ (ਬਾਰ੍ਹਵੀਂ) ਪਹਿਲਾ ਸਥਾਨ ਅਤੇ ਮਨਮੀਤ ਸਿੰਘ (ਛੇਵੀਂ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਨੈਤਿਕ ਸਿੱਖਿਆ ਦੇ ਲਿਖਤੀ ਪੇਪਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਕੂਲ ਨਥਾਣਾ ਦੇ ਵਿਦਿਆਰਥੀ ਜੇਤੂ ਰਹੇ। ਜਸਮੀਨ ਕੌਰ ਨੇ ਦੂਜੀ ਪੁਜ਼ੀਸਨ ਹਾਸਲ ਕੀਤੀ। ਉਸ ਨੂੰ ਨਕਦ ਰਾਸ਼ੀ ਅਤੇ ਟਰਾਫ਼ੀ ਇਨਾਮ ਨਾਲ ਸਨਮਾਨਤ ਕੀਤਾ ਗਿਆ। ਗੁਰਪ੍ਰੀਤ ਸਿੰਘ ਕੌਰ (ਸੱਤਵੀਂ), ਮਹਿਕਪ੍ਰੀਤ ਕੌਰ (ਸੱਤਵੀਂ) ਨੇ ਮੈਰਿਟ ’ਚ ਥਾਂ ਬਣਾਈ। ਪ੍ਰਿੰਸੀਪਲ ਜੋਤੀ ਸ਼ਰਮਾ ਨੇ ਜੇਤੂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ