ਪੱਤਰ ਪ੍ਰੇਰਕ
ਫਗਵਾੜਾ, 25 ਅਕਤੂਬਰ
ਇੱਕ ਨਾਬਾਲਗ ਲੜਕੀ ਨੂੰ ਹਿਰਾਸਤ ’ਚ ਰੱਖਣ ਦੇ ਮਾਮਲੇ ’ਚ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਉਸਦੀ ਛੋਟੀ ਲੜਕੀ ਜੋ 10ਵੀਂ ਜਮਾਤ ’ਚ ਪੜ੍ਹਦੀ ਹੈ ਤੇ ਉਹ ਘਰੋਂ ਸਰਟੀਫ਼ਿਕੇਟ ਲੈਣ ਲਈ ਸਕੂਲ ਗਈ ਸੀ ਤੇ ਸ਼ਾਮ ਤੱਕ ਵਾਪਸ ਨਹੀਂ ਆਈ, ਜਿਸ ਨੂੰ ਕੋਈ ਵਿਅਕਤੀ ਗੁਪਤ ਜਗ੍ਹਾ ’ਤੇ ਲੈ ਗਿਆ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।