ਪੱਤਰ ਪ੍ਰੇਰਕ
ਪਾਇਲ, 25ਅਕਤੂਬਰ
ਚਾਰ ਮਹੀਨਿਆਂ ਤੋਂ ਲਟਕ ਰਹੀ ਦੀ ਈਸੜੂ ਬਹੁ ਮੰਤਵੀ ਸਹਿਕਾਰੀ ਸਭਾ ਈਸੜੂ ਦੇ ਅਹੁਦੇਦਾਰਾਂ ਦੀ ਚੋਣ ਅੱਜ ਨੇਪਰੇ ਚੜ੍ਹੀ ਜਿਸ ਤਹਿਤ ਦਿਲਬਾਗਜੀਤ ਸਿੰਘ ਘੁਰਾਲਾ ਪ੍ਰਧਾਨ, ਦਰਸ਼ਨ ਸਿੰਘ ਜਲਾਜਣ ਸੀਨੀਅਰ ਮੀਤ ਪ੍ਰਧਾਨ, ਮਲਕੀਤ ਕੌਰ ਜੂਨੀਅਰ ਮੀਤ ਪ੍ਰਧਾਨ, ਹਾਕਮ ਸਿੰਘ ਨਸਰਾਲੀ ਮੀਤ ਪ੍ਰਧਾਨ ਚੁਣੇ ਗਏ। ਪ੍ਰਧਾਨਗੀ ਦੀ ਚੋਣ ਸਿਰੇ ਚੜ੍ਹਨ ਮਗਰੋਂ ਹੁਣ ਦੇਣ-ਲੈਣ ਦਾ ਕੰਮ ਸ਼ੁਰੂ ਹੋ ਸਕੇਗਾ। ਇਸ ਮੌਕੇ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਈਸੜੂ, ਜਸਪ੍ਰੀਤ ਸਿੰਘ ਜਲਾਜਣ, ਗੁਰਜੰਟ ਸਿੰਘ, ਨਿਰਮਲ ਸਸਿੰਘ ਈਸੜੂ ਸਿੰਘ, ਧਰਮਿੰਦਰ ਸਿੰਘ, ਸੁਖਦੇਵ ਸਿੰਘ ਸੇਬੀ ਹਾਜ਼ਰ ਸਨ।