ਜਗਰਾਉਂ:
ਇਥੋਂ ਦੇ ਡੀਏਵੀ ਸਕੂਲ ਦੀ ਗੁਣਵੀਨ ਕੌਰ ਨੇ 68ਵੀਆਂ ਪੰਜਾਬ ਸਕੂਲ ਖੇਡਾਂ ਦੇ ਵੁਸ਼ੂ ਅੰਡਰ-17 ਅਤੇ 19 (ਲੜਕੀਆਂ) ਦੇ ਅੰਤਰ ਜ਼ਿਲ੍ਹਾ ਮੁਕਾਬਲੇ ’ਚ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਲਈ ਥਾਂ ਪੱਕੀ ਕਰ ਲਈ ਹੈ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਗੁਣਵੀਨ ਕੌਰ ਨੇ ਅੰਡਰ 19 (65 ਕਿੱਲੋ) ਵਰਗ ’ਚ ਸੋਨ ਤਗ਼ਮਾ ਹਾਸਲ ਕੀਤਾ ਹੈ। ਇਸ ਜਿੱਤ ਨਾਲ ਗੁਣਵੀਰ ਕੌਰ ਦੀ ਚੋਣ ਨੈਸ਼ਨਲ ਸਕੂਲ ਖੇਡਾਂ ਵੁਸ਼ੂ ’ਚ ਹੋਈ ਹੈ। ਸਕੂਲ ਪਹੁੰਚਣ ’ਤੇ ਗੁਣਵੀਨ ਕੌਰ ਅਤੇ ਕੋਚ ਸੁਰਿੰਦਰਪਾਲ ਵਿੱਜ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਤੋਂ ਇਲਾਵਾ ਅਸ਼ਵਨੀ ਸਿੰਗਲਾ, ਰਾਜ ਕੁਮਾਰ ਭੱਲਾ, ਡਾਕਟਰ ਮਦਨ ਮਿੱਤਲ ਨੇ ਗੁਣਵੀਨ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ