ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 26 ਅਕਤੂਬਰ
ਥਾਣਾ ਸੁਲਤਾਨਪੁਰ ਲੋਧੀ ਪੁਲੀਸ ਨੇ 6 ਵਿਅਕਤੀਆਂ ਖ਼ਿਲਾਫ਼ ਇਕ ਘਰ ਵਿੱਚ ਵੜ ਕੇ ਚੋਰੀ ਕਰਨ ਦਾ ਕੇਸ ਦਰਜ ਕੀਤਾ ਹੈ। ਏਐੱਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਰਦਿਆਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮੁਹੱਲਾ ਉਪਲਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ 14-15 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸ ਦੀ ਕੋਠੀ ਵਿੱਚੋਂ ਕਥਿਤ ਦੋਸ਼ੀ ਸੁਖਦੇਵ ਉਰਫ ਸੁੱਖਾ, ਸੁਖਦੇਵ ਦਾ ਜੀਜਾ ਸੋਨੂੰ, ਸ਼ਮੀ, ਚੇਤਨ ਉਰਫ ਕਾਲੀਆ, ਰਾਜ ਕੁਮਾਰ, ਰਵੀ ਸਾਰੇ ਵਾਸੀਆਨ ਮੁਹੱਲਾ ਪ੍ਰੇਮ ਪੁਰਾ ਸੁਲਤਾਨਪੁਰ ਲੋਧੀ ਨੇ ਉਨ੍ਹਾਂ ਦੇ ਘਰ ਰਾਤ ਨੂੰ ਦਾਖਲ ਹੋ ਕੇ 10 ਤੋਲੇ ਸੋਨਾ, 90 ਹਜ਼ਾਰ ਰੁਪਏ, ਐੱਲਈਡੀ ਅਤੇ ਟੂਟੀਆਂ ਚੋਰੀ ਕਰ ਲਈਆਂ ਹਨ। ਇਸ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਨੇ ਮੁਢਲੀ ਪੜਤਾਲ ਉਪਰੰਤ ਮੁਲਜ਼ਮਾ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।