ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ 20 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਐਤਕੀਂ ਫੇਰ ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ ਹੈ। ਉਹ 14ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਬਣੇ ਹਨ। ਉਹ ਲਗਾਤਾਰ 11 ਸਾਲ ਐਗਜ਼ੈਕਟਿਵ ਮੈਂਬਰ ਰਹੇ ਤੇ ਫਿਰ ਸਾਲ ਸਾਲ ਕਰਕੇ ਦੋ ਵਾਰ ਬਾਅਦ ਵਿਚ ਵੀ ਮੈਂਬਰ ਬਣੇ।