ਪੱਤਰ ਪ੍ਰੇਰਕ
ਮਾਨਸਾ, 28 ਅਕਤੂਬਰ
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਨੇ ਜ਼ਿਲ੍ਹਾ ਮਾਨਸਾ ਦਾ ਅਚਨਚੇਤ ਦੌਰਾ ਰਕਕੇ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਤੇ ਹਾਈ ਸਕੂਲ ਭੁਪਾਲ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੁਪਾਲ, ਆਂਗਣਵਾੜੀ ਸੈਂਟਰ ਭੁਪਾਲ ਤੇ ਭੁਪਾਲ ਕਲਾਂ ਤੋਂ ਇਲਾਵਾ ਰਾਸ਼ਨ ਡਿੱਪੂ ਭੁਪਾਲ ਖੁਰਦ ਦਾ ਦੌਰਾ ਕੀਤਾ। ਉਨ੍ਹਾਂ ਸਰਕਾਰੀ ਸਕੂਲਾ ਵਿਖੇ ਚੱਲ ਰਹੀ ਮਿੱਡ-ਡੇਅ ਮੀਲ ਸਕੀਮ ਅਤੇ ਅਨਾਜ ਭੰਡਾਰਨ ਦੀ ਚੈਕਿੰਗ ਕੀਤੀ। ਇਸ ਦੌਰਾਨ ਜੋ ਕਮੀਆਂ ਪਾਈਆਂ ਗਈਆਂ, ਉਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ।