ਪੱਤਰ ਪ੍ਰੇਰਕ
ਨਵੀਂ ਦਿੱਲੀ , 29 ਅਕਤੂਬਰ
ਦੀਵਾਲੀ ਤੋਂ ਪਹਿਲਾਂ ਇੱਕ ਵੱਡੇ ਤੋਹਫ਼ੇ ਵਿੱਚ ਆਮ ਆਦਮੀ ਪਾਰਟੀ ਸ਼ਾਸਿਤ ਦਿੱਲੀ ਨਗਰ ਨਿਗਮ (ਐਮਸੀਡੀ) ਨੇ ਨਿਗਮ ਕਾਮਿਆਂ ਨੂੰ ਗੈਰ-ਉਤਪਾਦਕਤਾ ਲਿੰਕਡ ਬੋਨਸ (ਐੱਨਪੀਐੱਲਬੀ) ਦੇਵੇਗੀ। ਇਸ ਲਈ ਹਾਕਮਧਿਰ ਨੇ 60.51 ਕਰੋੜ ਦੇ ਫੰਡ ਜਾਰੀ ਕੀਤੇ ਹਨ। ਬੋਨਸ ਦੇਣ ਦਾ ਐਲਾਨ ਕਰਦਿਆਂ ਦਿੱਲੀ ਨਗਰ ਨਿਗਮ ਦੀ ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿਹਾ ਕਿ ਉਹ ਦਿੱਲੀ ਨਗਰ ਨਿਗਮ ਦੇ ਕਾਮਿਆਂ ਨਾਲ ਖੜ੍ਹੇ ਹਨ। ਇਸ ਦੀਵਾਲੀ ਬੋਨਸ ਰਾਹੀਂ ਦਿੱਲੀ ਦੇ ਨਾਗਰਿਕਾਂ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਸੇਵਾ ਦਾ ਧੰਨਵਾਦ ਕੀਤਾ ਗਿਆ ਹੈ। ਵਿੱਤੀ ਸਾਲ 2023-24 ਲਈ ਦੀਵਾਲੀ ਬੋਨਸ ਗਰੁੱਪ ‘ਸੀ’ ਦੇ ਸਾਰੇ ਕਰਮਚਾਰੀਆਂ ਅਤੇ ਗਰੁੱਪ ‘ਬੀ’ ਗੈਰ-ਗਜ਼ਟਿਡ ਕਰਮਚਾਰੀਆਂ ਨੂੰ ਮਿਲਦਾ ਹੈ, ਇਸ ਵਿੱਚ ਨਿਯਮਤ ਕਰਮਚਾਰੀਆਂ ਲਈ ਯੋਗਤਾ ਵਧਾਈ ਗਈ ਹੈ ਜਿਨ੍ਹਾਂ ਨੇ ਛੇ ਮਹੀਨਿਆਂ ਦੀ ਘੱਟੋ-ਘੱਟ ਯੋਗਤਾ ਪੂਰੀ ਕੀਤੀ ਹੈ ਉਹ ਯੋਗ ਕਰਮਚਾਰੀ ਰੁਪਏ ਦੇ ਬੋਨਸ ਦੇ ਹੱਕਦਾਰ ਹਨ। ਇਸ ਦੀ 6,908 ਅਨੁਪਾਤ ਦੇ ਆਧਾਰ ’ਤੇ ਵੰਡ ਕੀਤੀ ਜਾਵੇਗੀ।