ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਡੀਡੀਏ ਦੇ ਆਪਣੇ ਵੱਖ-ਵੱਖ ਖੇਡ ਕੰਪਲੈਕਸਾਂ ਵਿਚ ਮੈਂਬਰਸ਼ਿਪ ਅਤੇ ਖੇਡ ਫੀਸਾਂ ਵਿਚ ਵਾਧੇ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਪ ਰਾਜਪਾਲ ਨੇ ਡੀਡੀਏ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਸਪੋਰਟਸ ਕੰਪਲੈਕਸ ਦੀਆਂ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈ ਕੇ ਦਿੱਲੀ ਦੇ ਲੱਖਾਂ ਖੇਡ ਪ੍ਰੇਮੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ। ਇਸ ਫੀਸ ਵਾਧੇ ਨੂੰ ਵਾਪਸ ਲੈਣ ਨਾਲ ਛੋਟੀਆਂ ਖੇਡਾਂ ਜਿਵੇਂ ਤੀਰਅੰਦਾਜ਼ੀ, ਐਥਲੈਟਿਕਸ ਆਦਿ ਨਾਲ ਜੁੜੇ ਬੱਚਿਆਂ ਖਾਸ ਕਰਕੇ ਹੇਠਲੇ ਮੱਧ ਵਰਗ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਫਾਇਦਾ ਹੋਵੇਗਾ। ਪਿਛਲੇ ਮਹੀਨੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਵਿਧਾਇਕ ਓਮਪ੍ਰਕਾਸ਼ ਸ਼ਰਮਾ ਨੇ ਇਸ ਸਬੰਧ ਵਿੱਚ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਵਾਧਾ ਵਾਪਸ ਕਰਨ ਦੀ ਮੰਗ ਕੀਤੀ ਸੀ।