ਪੱਤਰ ਪ੍ਰੇਰਕ
ਫਰੀਦਾਬਾਦ, 29 ਅਕਤੂਬਰ
ਡਾ. ਦਿਨੇਸ਼ ਗੁਪਤਾ ਨੂੰ ਸਾਲ 2025 ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਰੀਦਾਬਾਦ ਦਾ ਪ੍ਰਧਾਨ ਚੁਣਿਆ ਗਿਆ ਹੈ। ਜਦੋਂਕਿ ਮੀਤ ਪ੍ਰਧਾਨ ਲਈ ਡਾ. ਕਵਿਤਾ ਸਿਰੋਹੀ ਅਤੇ ਡਾ. ਕਾਮਨਾ ਬਖਸ਼ੀ ਨੂੰ ਚੁਣਿਆ ਗਿਆ| ਚੋਣ ਪ੍ਰਕਿਰਿਆ ਮੁੱਖ ਚੋਣ ਅਧਿਕਾਰੀ ਡਾ. ਰਾਜੇਸ਼ ਜੇਤਲੀ ਦੀ ਦੇਖ-ਰੇਖ ਹੇਠ ਮੁਕੰਮਲ ਹੋਈ| ਡਾ. ਦਿਨੇਸ਼ ਗੁਪਤਾ ਦੇ ਪ੍ਰਧਾਨ ਚੁਣੇ ਜਾਣ ’ਤੇ ਆਈਐੱਮਏ ਦੇ ਸਾਬਕਾ ਪ੍ਰਧਾਨ ਡਾ. ਸਤੀਸ਼ ਚੁੱਘ, ਡਾ. ਐੱਸਐੱਲ ਵਰਮਾ, ਡਾ. ਨਰੇਸ਼ ਜਿੰਦਲ, ਡਾ. ਅਨਿਲ ਗੋਇਲ, ਡਾ. ਡੀ.ਐਸ. ਜਸਪਾਲ, ਡਾ. ਰਾਜ ਸਰਦਾਨਾ, ਡਾ. ਏ.ਪੀ.ਸੇਤੀਆ, ਡਾ. ਅਨਿਲ ਮਲਿਕ ਸਮੇਤ ਸੂਬੇ ਦੇ ਸੀਨੀਅਰ ਆਈਐਮਏ ਆਗੂਆਂ ਨੇ ਵਧਾਈ ਦਿੱਤੀ। ਡਾ. ਦਿਨੇਸ਼ ਗੁਪਤਾ ਨੇ ਕਿਹਾ ਕਿ ਉਹ ਆਈਐੱਮਏ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਐਸੋਸੀਏਸ਼ਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ|