ਧੂਰੀ:
ਦੋ ਪਿੰਡਾਂ ’ਤੇ ਅਧਾਰਤ ਕੋ-ਆਪਰੇਟਿਵ ਸੁਸਾਇਟੀ ਕੌਲਸੇੜੀ ਨਾਲ ਸਬੰਧਤ ਦੂਜੇ ਪਿੰਡ ਭੁੱਲਰਹੇੜੀ ਵਿੱਚ ਖੇਤੀਬਾੜੀ ਸੰਦਾਂ ਦੇ ਰੱਖ-ਰਖਾਵ ਲਈ 4.85 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਨਵੇਂ ਸ਼ੈੱਡ ਦਾ ਰਸਮੀ ਉਦਘਾਟਨ ਸਹਾਇਕ ਰਜਿਸਟਰਾਰ ਧੂਰੀ ਸੰਦੀਪ ਕੌਰ ਨੇ ਕੀਤਾ। ਇਸ ਮੌਕੇ ਇੰਸਪੈਕਟਰ ਤੇਜਿੰਦਰ ਸਿੰਘ ਬਾਠ ਅਤੇ ਕਮੇਟੀ ਦੀ ਸੈਕਟਰੀ ਕਿਰਨਜੀਤ ਕੌਰ ਹਾਜ਼ਰ ਸਨ। ਸਇਸ ਮੌਕੇ ਕੋ-ਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਪਿੰਡ ਭੁੱਲਰਹੇੜੀ ਤੋਂ ਕੌਲਸੇੜੀ ਕੋ-ਆਪਰੇਟਿਵ ਸੁਸਾਇਟੀ ਦੋ ਤਿੰਨ ਕਿੱਲੋਮੀਟਰ ਦੀ ਦੂਰੀ ’ਤੇ ਹੈ, ਹੁਣ ਭੁੱਲਰਹੇੜੀ ਦੇ ਇਸ ਸ਼ੈੱਡ ਵਿੱਚ ਅੱਧੇ ਸੰਦ ਰੱਖੇ ਜਾਣ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। -ਪੱਤਰ ਪ੍ਰੇਰਕ