ਖੰਨਾ (ਨਿੱਜੀ ਪੱਤਰ ਪ੍ਰੇਰਕ):
ਪਿੰਡ ਇਕੋਲਾਹਾ ਵਿੱਚ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਸਿਹਤ ਇੰਸਪੈਕਟਰ ਵਰਿੰਦਰ ਮੋਹਨ ਨੇ ਕਈ ਦੁਕਾਨਾਂ ਵਿੱਚ ਖਰਾਬ ਸਾਮਾਨ ਸੁਟਵਾਇਆ ਤੇ ਉਨ੍ਹਾਂ ਨੂੰ ਧਿਆਨ ਰੱਖਣ ਦੀ ਤਾੜਨਾ ਕੀਤੀ। ਇਸ ਤੋਂ ਇਲਾਵਾ ਦੁਕਾਨ ਅਤੇ ਔਜਾਰਾਂ ਦੀ ਨਿਯਮਿਤ ਸਫ਼ਾਈ ਰੱਖਣ ’ਤੇ ਕਰਮਚਾਰੀਆਂ ਨੂੰ ਮਠਿਆਈਆਂ ਦੀ ਡੀਲਿੰਗ ਮੌਕੇ ਹੱਥ ਧੋਣ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਮਪਾਲ ਸਿੰਘ, ਦਵਿੰਦਰ ਸਿੰਘ ਅਤੇ ਨਿਰਭੈ ਸਿੰਘ ਹਾਜ਼ਰ ਸਨ।