ਅਯੁੱਧਿਆ, 30 ਅਕਤੂਬਰ
ਅਯੁੱਧਿਆ ’ਚ ਸਰਯੂ ਨਦੀ ਕੰਢੇ ਅੱਜ ਅੱਠਵੇਂ ਦੀਪ ਉਤਸਵ ਮੌਕੇ ਦੋ ਵਿਸ਼ਵ ਰਿਕਾਰਡ ਬਣੇ ਹਨ। ਇਹ ਰਿਕਾਰਡ ਇੱਕੋ ਸਮੇਂ ਸਭ ਤੋਂ ਵੱਧ ਲੋਕਾਂ ਵੱਲੋਂ ਆਰਤੀ ਕਰਨ ਅਤੇ ਸਭ ਤੋਂ ਵੱਧ ਦੀਵੇ ਜਗਾਉਣ ਸਬੰਧੀ ਹਨ। ਗਿੰਨੀਜ਼ ਵਿਸ਼ਵ ਰਿਕਾਰਡਜ਼ ਬਾਰੇ ਫ਼ੈਸਲਾ ਲੈਣ ਵਾਲੇ ਪ੍ਰਵੀਨ ਪਟੇਲ ਨੇ ਅੱਜ ਸ਼ਾਮ ਨਵੇਂ ਰਿਕਾਰਡਾਂ ਦਾ ਐਲਾਨ ਕੀਤਾ। ਪਹਿਲੇ ਰਿਕਾਰਡ ’ਚ 1121 ਲੋਕਾਂ ਵੱਲੋਂ ਇੱਕੋ ਸਮੇਂ ਆਰਤੀ ਕੀਤੀ ਗਈ ਹੈ ਜਦਕਿ ਦੂਜੇ ਰਿਕਾਰਡ ’ਚ ਇੱਕੋ ਸਮੇਂ 25 ਲੱਖ 12 ਹਜ਼ਾਰ 55 ਦੀਵੇ ਜਗਾਏ ਗਏ ਹਨ। ਇਸ ਤੋਂ ਪਹਿਲਾਂ ਰਿਕਾਰਡ ਇੱਕੋ ਸਮੇਂ 22 ਲੱਖ 23 ਹਜ਼ਾਰ 676 ਦੀਵੇ ਜਗਾਉਣ ਦਾ ਸੀ। -ਪੀਟੀਆਈ