ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
ਹਰਿਆਣਾ ਸਰਕਾਰ ਨੇ ਅੱਜ 33 ਆਈਪੀਐੱਸ ਅਧਿਕਾਰੀਆਂ ਸਮੇਤ 36 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜੀਂਦ ਦੇ ਐੱਸਪੀ ਸੁਮਿਤ ਕੁਮਾਰ ਦੀ ਬਦਲੀ ਅੰਬਾਲਾ ਵਿੱਚ ਰੇਲਵੇ ਦੇ ਐੱਸਪੀ ਵਜੋਂ ਕਰ ਦਿੱਤੀ ਗਈ ਹੈ। ਉਹ ਮਹਿਲਾ ਕਾਂਸਟੇਬਲਾਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਹਰਿਆਣਾ ਮਹਿਲਾ ਕਮਿਸ਼ਨ ਨੇ ਸੁਮਿਤ ਕੁਮਾਰ ਨੂੰ ਤਲਬ ਕੀਤਾ ਸੀ।