ਪੰਚਕੂਲਾ: ਚੈੱਸ ਐਸੋਸੀਏਸ਼ਨ, ਪੰਚਕੂਲਾ ਕਰਵਾਈ ਗਈ ਟੀ.ਆਰ. ਸੇਠੀ ਸ਼ਤਰੰਜ ਚੈਂਪੀਅਨਸ਼ਿਪ ’ਚ ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਅੰਬਾਲਾ ਅਤੇ ਪਾਣੀਪਤ ਦੇ ਲਗਪਗ 150 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਅੰਡਰ-10, ਅੰਡਰ-14 ਅਤੇ ਓਪਨ (ਮਿਕਸਡ) ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ 10 ਵਰਗ ਵਿੱਚ ਪੁਲਕ ਗੁਪਤਾ ਨੇ ਪਹਿਲਾ, ਪ੍ਰਭਵ ਅਟਵਾਲ ਨੇ ਦੂਜਾ ਅਤੇ ਸਮਰਜੀਤ ਸਿੰਘ ਸੰਧੂ ਨੇ ਤੀਜਾ ਇਨਾਮ ਜਿੱਤਿਆ। ਅੰਡਰ-14 ਵਰਗ ਵਿੱਚ ਜਯੰਤ ਅਟਵਾਲ ਪਹਿਲੇ, ਏਕਮ ਸੂਦ ਦੂਜੇ ਅਤੇ ਗੁਰੂ ਚੋਪੜਾ ਤੀਜੇ ਸਥਾਨ ’ਤੇ ਰਿਹਾ। ਓਪਨ ਵਰਗ ਵਿੱਚ ਗਗਨ ਭਾਰਦਵਾਜ, ਕ੍ਰਿਸ਼ਨ ਕੁੰਡੂ ਤੇ ਹਿਮਾਂਸ਼ੂ ਗਰਗ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਟਿੰਕਰਬੈੱਲ ਸਕੂਲ ਦੇ ਡਾਇਰੈਕਟਰ ਸੰਜੇ ਸੇਠੀ ਨੇ ਕੀਤੀ। -ਪੱਤਰ ਪ੍ਰੇਰਕ