ਦੇਵੀਗੜ੍ਹ: ਬਲਾਕ ਭੁਨਰਹੇੜੀ ਦੀ ਸਬ-ਡਿਵੀਜ਼ਨ ਦੁੱਧਨਸਾਧਾਂ ਦੇ ਪਿੰਡ ਸ਼ੇਖੂਪੁਰ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬਿਨਾਂ ਮੁਕਾਬਲੇ ਚੁਣੇ ਸਰਪੰਚ ਅਮਰੀਕ ਭਾਰਤੀ ਤੇ ਪੰਚ ਕ੍ਰਿਸ਼ਨ ਗਿਰ, ਸੁਖਵਿੰਦਰ ਭਾਰਤੀ, ਕਿਰਨਾ ਦੇਵੀ, ਕਮਲੇਸ਼ ਗਿਰ ਅਤੇ ਗੁਰਮੀਤ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਐਲਾਨ ਕੀਤਾ ਕਿ ਪੰਚਾਇਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 5-5 ਲੱਖ ਰੁਪਏ ਦੀ ਵਾਧੂ ਗ੍ਰਾਂਟ ਦਿੱਤੀ ਜਾਵੇਗੀ ਜਿਸ ਨਾਲ ਪਿੰਡ ਦਾ ਵੱਧ ਵਿਕਾਸ ਹੋ ਸਕੇਗਾ। ਇਸ ਮੌਕੇ ਗੁਰਪ੍ਰੀਤ ਗੁਰੀ ਪੀਏ, ਸਿਮਰਜੀਤ ਸਿੰਘ ਸੋਹਲ, ਗੁਲਜ਼ਾਰ ਸਿੰਘ ਸਰਪੰਚ ਬਰਕਤਪੁਰ, ਪੰਜਾਬ ਸਿੰਘ ਵਿਰਕ ਚੂਹਟ, ਜੋਗਿੰਦਰ ਸਿੰਘ ਵਿਰਕ ਅਤੇ ਗਿਆਨ ਭਾਰਤੀ ਵੀ ਮੌਜੂਦ ਸਨ। -ਪੱਤਰ ਪ੍ਰੇਰਕ