ਧਾਰੀਵਾਲ: ਗੁਰੂ ਗੋਬਿੰਦ ਸਿੰਘ (ਜੀਜੀਐੱਸ) ਮਾਡਰਨ ਸਕੂਲ ਬਖਤਪੁਰ ਵਿੱਚ ਸਕੂਲ ਦੇ ਲੀਗਲ ਲੀਟਰੇਸੀ ਕਲੱਬ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਰਾਫਟ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਸਬ-ਜੂਨੀਅਰ ਗਰੁੱਪ ਵਿੱਚੋਂ ਸ਼ਿਵਨਿਆ ਨੇ ਪਹਿਲਾ, ਆਰਵ ਤੇ ਗੁਰਖਰਿਤ ਸਿੰਘ ਨੇ ਦੂਜਾ, ਉਲੀਵੀਆ ਬਾਲਾ ਨੇ ਤੀਜਾ ਸਥਾਨ; ਜੂਨੀਅਰ ਗਰੁੱਪ ਵਿੱਚੋਂ ਹਸਰਤਪ੍ਰੀਤ ਕੌਰ ਤੇ ਨਵਨੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਤੇ ਸੁਪਰੀਤ ਕੌਰ ਨੇ ਦੂਜਾ ਅਤੇ ਵਿਰਾਟ ਤੇ ਸ਼ਰਨਜੀਤ ਸਿੰਘ ਨੇ ਤੀਜਾ ਸਥਾਨ; ਸੀਨੀਅਰ ਗਰੁੱਪ ਵਿੱਚੋਂ ਰਜਿੰਦਰ ਕੂਮਾਰ ਤੇ ਸੁਮਨਜੀਤ ਕੌਰ ਨੇ ਪਹਿਲਾ, ਪਲਕ ਰਾਏ, ਮਹਿਕਦੀਪ ਕੌਰ ਤੇ ਰਵਨੀਤ ਕੌਰ ਨੇ ਦੁਜਾ, ਅਤੇ ਗੁਰਸਿਮਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਡਾ. ਮਹਿੰਦਰਪਾਲ ਸਿੰਘ ਕਲੇਰ ਤੇ ਸਕੂਲ ਕਮੇਟੀ ਪ੍ਰਧਾਨ ਰਣਜੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ