ਤਰਨ ਤਾਰਨ (ਪੱਤਰ ਪ੍ਰੇਰਕ):
ਝਬਾਲ ਇਲਾਕੇ ਦੇ ਪਿੰਡ ਗੱਗੋਬੁਆ ਨੇੜੇ ਬੀਤੀ ਸ਼ਾਮ ਡਰੇਨ ’ਚ ਵਹਿਣ ਕਾਰਨ ਦੋ ਪਰਵਾਸੀ ਮਜ਼ਦੂਰ ਭਰਾਵਾਂ ਦੀ ਮੌਤ ਹੋ ਗਈ। ਡਰੇਨ ਵਿੱਚੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਝਬਾਲ ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਰਾਜ ਕੁਮਾਰ (30) ਤੇ ਉਸ ਦੇ ਭਰਾ ਮਨਤੋਜ ਕੁਮਾਰ (32) ਪੁੱਤਰ ਰਾਮ ਨਰਾਇਣ ਵਾਸੀ ਉੱਤਰ ਪ੍ਰਦੇਸ਼ ਦੇ ਤੌਰ ’ਤੇ ਕੀਤੀ ਗਈ ਹੈ| ਉਹ ਘਰਾਂ ’ਚ ਪੀਓਪੀ ਕਰਦੇ ਸਨ ਅਤੇ ਝਬਾਲ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ| ਉਹ ਸਰਹੱਦੀ ਖੇਤਰ ਦੇ ਪਿੰਡ ਭੁੱਚਰ ਖੁਰਦ ਤੋਂ ਦੇਰ ਸ਼ਾਮ ਕੰਮ ਖਤਮ ਕਰ ਕੇ ਆਪਣੇ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ, ਜਦੋਂ ਉਹ ਗੱਗੋਬੁਆ ਪਿੰਡ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਪੁਲ ਨਾਲ ਟਕਰਾ ਨੇ ਡਰੇਨ ਵਿੱਚ ਜਾ ਡਿੱਗਿਆ| ਝਬਾਲ ਪੁਲੀਸ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ।