ਪੱਤਰ ਪ੍ਰੇਰਕ
ਸਮਰਾਲਾ, 1 ਨਵੰਬਰ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਧੂਮ-ਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਅਤੇ ਸਟਾਫ ਨੇ ਈਕੋ ਫਰੈਂਡਲੀ ਦੀਵਾਲੀ ਮਨਾਉਣ ਸਬੰਧੀ ਵਿਚਾਰ ਸਾਂਝੇ ਕੀਤੇ। ਛੋਟੇ ਬੱਚਿਆਂ ਨੇ ਕਾਰਡ ਕਲਰਿੰਗ ਗਤੀਵਿਧੀ ਅਤੇ ਨ੍ਰਿਤ ਰਾਹੀਂ ਆਪਣੇ ਹੁਨਰ ਦੀ ਪੇਸ਼ਕਾਰੀ ਕੀਤੀ। ਤੀਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ ਮੋਮਬੱਤੀ ਤੇ ਦੀਵਿਆਂ ਦੀ ਸਜਾਵਟ ਕੀਤੀ। 6ਵੀਂ ਤੋਂ 8ਵੀਂ ਦੇ ਵਿਦਆਰਥੀਆਂ ਨੇ ਸ਼ੁੱਭ ਲਾਭ, ਮਾਤਾ ਲਕਸ਼ਮੀ ਦੇ ਚਰਨ ਤੇ ਸਜਾਵਟੀ ਲੜੀਆਂ ਬਣਾਈਆਂ। 11ਵੀਂ ਦੇ ਵਿਦਿਆਰਥੀਆਂ ਨੇ ਬਿਨਾਂ ਅੱਗ ਦੇ ਕੁਕਿੰਗ ਐਕਟੀਵਿਟੀ ਕੀਤੀ। ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਵਾਤਾਵਰਨ ਅਨੁਕੂਲ ਰੰਗੋਲੀ ਬਣਾਈ। ਇਸੇ ਤਰ੍ਹਾਂ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ਗਰੀਨ ਦਿਵਾਲੀ ਮਨਾਈ ਗਈ। ਪ੍ਰੋਗਰਾਮ ਡੀਨ ਕਲਚਰਲ ਡਾ. ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਉਲੀਕਿਆ ਗਿਆ, ਜਿਸ ਦਾ ਸੰਚਾਲਨ ਪ੍ਰੋ. ਭੁਪਿੰਦਰ ਕੌਰ ਕਨਵੀਨਰ ਯੂਥ ਵੈੱਲਫੇਅਰ ਨੇ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਵਿਦਿਆਰਥੀਆਂ ਨੇ ਦੀਵਾਲੀ ਸਬੰਧੀ ਪੋਸਟਰ ਬਣਾਏ ਜਿਸ ’ਚ ਜਾਨਵੀ ਸਲਨ ਨੇ ਪਹਿਲਾ, ਕਿਰਨਜੀਤ ਕੌਰ ਨੇ ਦੂਜਾ ਤੇ ਜਸਮਨਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ’ਚ ਕਿਰਨਦੀਪ ਕੌਰ ਨੇ ਪਹਿਲਾ ਅਤੇ ਜਾਨਵੀ ਨੇ ਦੂਜਾ ਸਥਾਨ ਹਾਸਲ ਕੀਤਾ।