ਪੱਤਰ ਪ੍ਰੇਰਕ
ਜ਼ੀਰਾ, 2 ਨਵੰਬਰ
ਬੀਤੇ ਦਿਨੀਂ ਹਾਦਸੇ ਵਿੱਚ ਮਾਰੇ ਗਏ ਪਿੰਡ ਬਘੇਲੇ ਵਾਲਾ ਦੇ ਪੁਲੀਸ ਮੁਲਾਜ਼ਮ ਹਰਕੀਰਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਹਰਕੀਰਤ ਸਿੰਘ ਦੇ ਪਰਿਵਾਰ ਵਿੱਚ 7 ਸਾਲਾ ਪੁੱਤਰ ਅਤੇ ਪਤਨੀ ਹੈ। ਐੱਸਪੀਡੀ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਕਿਹਾ ਕਿ ਹਰਕੀਰਤ ਸਿੰਘ ਇਮਾਨਦਾਰ ਮੁਲਾਜ਼ਮ ਸਨ। ਉਨ੍ਹਾਂ ਦਾ ਬਣਦਾ ਮੁਆਵਜ਼ਾ ਪਰਿਵਾਰ ਨੂੰ ਜਲਦ ਦਿਵਾਇਆ ਜਾਵੇਗਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਵੀ ਦਿਵਾਈ ਜਾਵੇਗੀ। ਇਸ ਮੌਕੇ ਡੀਐੱਸਪੀਡੀ ਫਤਹਿ ਸਿੰਘ ਬਰਾੜ, ਐੱਸਐੱਚਓ ਮੋਹਿਤ ਧਵਨ, ਐੱਸਐੱਚਓ ਸਦਰ ਜ਼ੀਰਾ ਬਲਜਿੰਦਰ ਸਿੰਘ, ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਅਤੇ ਯੂਥ ਆਗੂ ਸ਼ੰਕਰ ਕਟਾਰੀਆ, ਸਰਪੰਚ ਅਮਰ ਸਿੰਘ ਤੇ ਹੋਰ ਹਾਜ਼ਰ ਸਨ।