ਰਾਂਚੀ, 3 ਨਵੰਬਰ
ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਨੇ ਭਾਜਪਾ ਦੇ ‘ਸੰਕਲਪ ਪੱਤਰ’ (ਮੈਨੀਫੈਸਟੋ) ਨੂੰ ‘ਝੂਠ, ਲੂਟ ਤੇ ਠੱਗ ਪੱਤਰ’ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਭਗਵਾ ਪਾਰਟੀ ਨੇ ਚੋਣ ਨਤੀਜਿਆਂ ਤੋਂ 20 ਦਿਨ ਪਹਿਲਾਂ ਹੀ ਹਾਰ ਕਬੂਲ ਲਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਐੱਮਐੱਮ ਦੇ ਤਰਜਮਾਨ ਸੁਪ੍ਰਿਓ ਭੱਟਾਚਾਰੀਆ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਹੇਮੰਤ ਸੋਰੇਨ ਦੀ ਮਈਆ ਸੰਮਾਨ ਯੋਜਨਾ ਤਹਿਤ ਭਾਜਪਾ ਦੀ ਗੋਗੋ ਦੀਦੀ’ ਸਕੀਮ ਤਹਿਤ ਮਿਲਦੇ 2100 ਰੁਪਏ ਦੇ ਮੁਕਾਬਲੇ 2500 ਰੁਪਏ ਮਿਲਣਗੇ। ਭੱਟਾਚਾਰੀਆ ਨੇ ਕਿਹਾ, ‘‘ਗ੍ਰਹਿ ਮੰਤਰੀ ਨੇ ਝਾਰਖੰਡ ਵਿਚ ਪੰਜ ਲੱਖ ਨੌਕਰੀਆਂ ਦਾ ਹਿਸਾਬ ਮੰਗਿਆ ਹੈ। ਮੋਦੀ ਸਰਕਾਰ ਨੇ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਨ੍ਹਾਂ 11 ਸਾਲਾਂ ਵਿਚ 22 ਕਰੋੜ ਨੌਕਰੀਆਂ ਦਿੱਤੀਆਂ ਹਨ। 22 ਕਰੋੜ ਨੂੰ ਛੱਡੋ, ਸਿਰਫ਼ ਦੋ ਕਰੋੜ ਨੌਕਰੀਆਂ ਦੇ ਅੰਕੜੇ ਹੀ ਮੁਹੱਈਆ ਕਰਵਾ ਦਿਓ -ਪੀਟੀਆਈ