ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਨਵੰਬਰ
ਹਰਿਆਣਾ ਸਰਕਾਰ ਨੇ ਅੱਜ 27 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿਚ ਦਸ ਜ਼ਿਲ੍ਹਿਆਂ ਦੇ ਡੀਸੀ ਵੀ ਬਦਲੇ ਗਏ ਹਨ। ਇਹ ਤਬਾਦਲੇ ਦੀਵਾਲੀ ਤੋਂ ਬਾਅਦ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਹਿਸਾਰ ਦੇ ਡੀਸੀ ਪ੍ਰਦੀਪ ਦਹੀਆ ਦਾ ਤਬਾਦਲਾ ਝੱਜਰ ਕੀਤਾ ਗਿਆ ਹੈ ਜਦਕਿ ਹਿਸਾਰ ਦਾ ਡੀਸੀ ਅਨੀਸ਼ ਯਾਦਵ ਨੂੰ ਲਗਾਇਆ ਗਿਆ ਹੈ। ਮਾਨੇਸਰ ਨਗਰ ਨਿਗਮ ਦੇ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੂੰ ਗੁਰੂਗ੍ਰਾਮ ਨਗਰ ਨਿਗਮ ਦਾ ਕਮਿਸ਼ਨਰ ਲਾਇਆ ਗਿਆ ਹੈ। ਕੁਰੂਕਸ਼ੇਤਰ ਦੇ ਡੀਸੀ ਰਾਜੇਸ਼ ਯੋਗਪਾਲ ਨੂੰ ਕੋਆਪਰੇਟਿਵ ਸੁਸਾਇਟੀ ਹਰਿਆਣਾ ਦਾ ਰਜਿਸਟਰਾਰ ਲਾਇਆ ਗਿਆ ਹੈ। ਰੋਹਤਕ ਦੇ ਡੀਸੀ ਅਜੈ ਕੁਮਾਰ ਨੂੰ ਗੁਰੂਗ੍ਰਾਮ ਦਾ ਡੀਸੀ ਲਾਇਆ ਗਿਆ ਹੈ।