ਪੱਤਰ ਪ੍ਰੇਰਕ
ਧਰਮਕੋਟ, 3 ਨਵੰਬਰ
ਇੱਥੋਂ ਦੀ ਪੁਲੀਸ ਨੇ ਗੈਰ ਕਾਨੂੰਨੀ ਢੰਗ ਨਾਲ ਜੂਆ ਖੇਡਦੇ 6 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਬਣਦੀ ਧਾਰਾ ਲਗਾ ਮੁਕੱਦਮਾ ਦਰਜ ਕੀਤਾ ਹੈ। ਪੁਲੀਸ ਸੂਤਰਾਂ ਮੁਤਾਬਕ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਮੋਗਾ ਰੋਡ ਉਤੇ ਸਥਿਤ ਬਾਸੀ ਪੈਟਰੋਲ ਪੰਪ ਪਾਸ ਹਵੇਲੀ ਢਾਬੇ ਤੇ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜੂਆ ਖੇਡ ਅਤੇ ਖਿਡਾਅ ਰਹੇ ਹਨ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਮੁਲਜ਼ਮ ਬਲਜੀਤ ਸਿੰਘ, ਲਖਵਿੰਦਰ ਸਿੰਘ, ਰਾਜਵੀਰ ਸਿੰਘ, ਸੰਨੀ ਪੁੱਤਰ ਦਰਸ਼ਨ ਸਿੰਘ, ਨਿਰੰਜਨ ਦਾਸ ਅਤੇ ਸੰਦੀਪ ਕੁਮਾਰ ਨੂੰ ਕਾਬੂ ਕਰ ਲਿਆ ਹਲਾਂਕਿ ਕੁਝ ਮੁਲਜ਼ਮ ਹਨੇਰੇ ਦਾ ਫਾਇਦਾ ਉਠਾ ਫਰਾਰ ਹੋਣ ਵਿੱਚ ਸਫਲ ਰਹੇ। ਇਨ੍ਹਾਂ ਵਿਚੋਂ ਪੰਜ ਮੁਲਜ਼ਮ ਸਥਾਨਕ ਅਤੇ ਇਕ ਨੂਰਪੁਰ ਹਕੀਮਾਂ ਦਾ ਦੱਸਿਆ ਜਾਂਦਾ ਹੈ।