ਜੰਮੂ, 5 ਨਵਬਰ
ਭਾਰਤੀ ਫੌਜ ਨੇ ਦੇਸ਼ ਵਿਚ ਬਣੀਆਂ 550 ‘ਅਸਮੀ’ ਪਿਸਤੌਲਾਂ ਉੱਤਰੀ ਕਮਾਂਡ ਵਿੱਚ ਸ਼ਾਮਲ ਕੀਤੀਆਂ ਹਨ। ਫੌਜ ਦੀ ਇਹ ਕਮਾਂਡ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲੱਦਾਖ ਤੇ ਜੰਮੂ ਕਸ਼ਮੀਰ ਵਿੱਚ ਕਾਰਵਾਈਆਂ ਦੀ ਨਿਗਰਾਨੀ ਕਰਦੀ ਹੈ। ਇਹ ਸੌ ਫੀਸਦ ਦੇਸ਼ ਵਿੱਚ ਬਣੇ ਹਥਿਆਰਾਂ ਦੀ ਪਹਿਲੀ ਖੇਪ ਹੈ। ਇਸ ਦਾ ਮਕਸਦ ਭਾਰਤ ਦੇ ਉੱਤਰੀ ਖੇਤਰ ਵਿੱਚ ਨਜ਼ਦੀਕੀ ਲੜਾਈ ਅਤੇ ਵਿਸ਼ੇਸ਼ ਕਾਰਵਾਈ ਲਈ ਵਿਸ਼ੇਸ਼ ਬਲਾਂ ਨੂੰ ਲੈਸ ਕਰਨਾ ਹੈ। ਫੌਜ ਦੇ ਅਧਿਕਾਰੀ ਨੇ ‘ਐਕਸ’ ਉੱਤੇ ਕਿਹਾ, ‘‘ਦੇਸ਼ ਦੀ ‘ਆਤਮਨਿਰਭਰ’ ਪਹਿਲ ਨੂੰ ਮਜ਼ਬੂਤੀ ਦਿੰਦਿਆਂ ਭਾਰਤੀ ਫੌਜ ਨੇ ਦੇਸ਼ ਵਿੱਚ ਬਣੀਆਂ 550 ‘ਅਸਮੀ’ ਪਿਸਤੌਲਾਂ ਉੱਤਰੀ ਕਮਾਂਡ ਵਿੱਚ ਸ਼ਾਮਲ ਕੀਤੀਆਂ ਹਨ।’’ -ਪੀਟੀਆਈ