ਸ਼ਿਮਲਾ, 6 ਨਵੰਬਰ
ਸ਼ਿਮਲਾ ਸਥਿਤ ਵਿਵਾਦਤ ਸੰਜੌਲੀ ਮਸਜਿਦ ਮਾਮਲੇ ਵਿੱਚ ਅੱਜ ਨਵਾਂ ਮੋੜ ਆ ਗਿਆ ਹੈ। ਇੱਕ ਮੁਸਲਿਮ ਸੰਗਠਨ ਨੇ ਅਦਾਲਤ ਵਿੱਚ ਅਪੀਲ ਦਾਇਰ ਕਰ ਕੇ ਨਿਗਮ ਕਮਿਸ਼ਨ ਦੀ ਅਦਾਲਤ ਵੱਲੋਂ ਮਸਜਿਦ ਦੀ ਤਿੰਨ ਨਾਜਾਇਜ਼ ਮੰਜ਼ਿਲਾਂ ਨੂੰ ਡੇਗਣ ਦੇ ਪੰਜ ਅਕਤੂਬਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਸੰਜੌਲੀ ਮਸਜਿਦ ਕਮੇਟੀ ਦੇ ਪ੍ਰਧਾਨ ਲਤੀਫ਼ ਮੁਹੰਮਦ ਅਤੇ ਮੁਸਲਿਮ ਭਾਈਚਾਰੇ ਦੇ ਹੋਰ ਮੈਂਬਰਾਂ ਨੇ 12 ਸਤੰਬਰ ਨੂੰ ਮਸਜਿਦ ਦੀਆਂ ਤਿੰਨ ਨਾਜਾਇਜ਼ ਮੰਜ਼ਿਲਾਂ ਨੂੰ ਢਾਹੁਣ ਦੀ ਪੇਸ਼ਕਸ਼ ਕੀਤੀ ਸੀ ਅਤੇ ਨਗਰ ਨਿਗਮ ਕਮਿਸ਼ਨਰ (ਐੱਮਸੀ) ਤੋਂ ਇਜਾਜ਼ਤ ਮੰਗੀ ਸੀ। ਵਧੀਕ ਜ਼ਿਲ੍ਹਾ ਜੱਜ ਨੇ ਪਟੀਸ਼ਨ ’ਤੇ ਵਿਚਾਰ ਕਰਨ ਅਤੇ ਹੋਰ ਸਬੰਧਤ ਮਾਮਲਿਆਂ ’ਤੇ ਫ਼ੈਸਲਾ ਲੈਣ ਲਈ ਅਗਲੀ ਸੁਣਵਾਈ 11 ਨਵੰਬਰ ਤੈਅ ਕੀਤੀ ਹੈ। -ਪੀਟੀਆਈ