ਸੰਯੁਕਤ ਰਾਸ਼ਟਰ, 6 ਨਵੰਬਰ
ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮੁੱਦਾ ਉਠਾਉਣ ਅਤੇ ਇਸ ਆਲਮੀ ਮੰਚ ਦੀ ਵਰਤੋਂ ਝੂਠ ਫੈਲਾਉਣ ਵਾਸਤੇ ਕਰਨ ਕਰ ਕੇ ਇਸਲਾਮਾਬਾਦ ਦੀ ਆਲੋਚਨਾ ਕਰਦਿਆਂ ਭਾਰਤ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੂੜ-ਪ੍ਰਚਾਰ ਜ਼ਮੀਨੀ ਪੱਧਰ ’ਤੇ ਤੱਥਾਂ ਨੂੰ ਨਹੀਂ ਬਦਲ ਸਕੇਗਾ। ਸੂਚਨਾ ਸਬੰਧੀ ਸਵਾਲਾਂ ’ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਚੌਥੀ ਕਮੇਟੀ ਦੀ ਆਮ ਬਹਿਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਰਾਜੀਵ ਸ਼ੁਕਲਾ ਨੇ ਮੰਗਲਵਾਰ ਨੂੰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਰੋਸਾ, ਜਵਾਬਦੇਹੀ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਤੱਕ ਸਮੁੱਚੀ ਪਹੁੰਚ ਜ਼ਰੂਰੀ ਹੈ। -ਪੀਟੀਆਈ