ਜੈਪੁਰ, 6 ਨਵੰਬਰ
ਭਾਰਤੀ ਹਵਾਈ ਸੈਨਾ ਦੇ ਇੱਕ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਰਾਜਸਥਾਨ ਦੇ ਨਾਗੌਰ ਦੇ ਮੇੜਤਾ ਕਸਬੇ ਵਿੱਚ ਹੰਗਾਮੀ ਹਾਲਤ ’ਚ ਉਤਾਰਨਾ ਪਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਦਾ ਜ਼ੈੱਡਡੀ 4150 ਹਿੰਦੁਸਤਾਨ ਐਰੋਨੌਟਿਕਸ ਰੁਦਰ ਹੈ। ਮੇੜਤਾ ਦੇ ਡੀਐੱਸਪੀ ਰਾਮਕਰਨ ਮਲਿੰਦਾ ਨੇ ਦੱਸਿਆ ਕਿ ਹੈਲੀਕਾਪਟਰ ਜੋਧਪੁਰ ਤੋਂ ਜੈਪੁਰ ਜਾ ਰਿਹਾ ਸੀ। ਉਨ੍ਹਾਂ ਦੱਸਿਆ, ‘‘ਤਕਨੀਕੀ ਨੁਕਸ ਦੇ ਸ਼ੱਕ ਕਾਰਨ ਹੈਲੀਕਾਪਟਰ ਨੂੰ ਜਸਨਗਰ ਨੇੜੇ ਇੱਕ ਖੇਤ ਵਿੱਚ ਹੰਗਾਮੀ ਹਾਲਤ ’ਚ ਉਤਾਰਿਆ ਗਿਆ।’’ -ਪੀਟੀਆਈ