ਮੁੰਬਈ:
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕੇਂਦਰ ਅਤੇ ਸੂਬਿਆਂ ਵੱਲੋਂ ਲਗਾਤਾਰ ਪੂੰਜੀ ਖ਼ਰਚੇ ਕੀਤੇ ਜਾ ਰਹੇ ਹਨ ਪਰ ਸਬਸਿਡੀਆਂ ਦੇਣਾ ਚਿੰਤਾ ਦਾ ਵਿਸ਼ਾ ਹਨ। ਇਥੇ ਇਕ ਅਖ਼ਬਾਰ ਵੱਲੋਂ ਇਥੇ ਕਰਵਾਏ ਗਏ ਸੰਮੇਲਨ ਦੌਰਾਨ ਦਾਸ ਨੇ ਕਿਹਾ ਕਿ ਸਬਸਿਡੀ ਦਾ ਖ਼ਰਚਾ ਬਹੁਤ ਜ਼ਿਆਦਾ ਹੈ ਅਤੇ ਪਹਿਲੀ ਤਿਮਾਹੀ ’ਚ ਸਰਕਾਰੀ ਖ਼ਰਚ ਜੀਡੀਪੀ ਅੰਕੜਿਆਂ ਨੂੰ ਹੇਠਾਂ ਵੱਲ ਖਿੱਚ ਰਿਹਾ ਹੈ। ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2025 ’ਚ ਖੁਰਾਕੀ ਸਬਸਿਡੀਆਂ ਲਈ ਬਜਟ ’ਚ 2,05,250 ਕਰੋੜ ਰੁਪਏ ਰੱਖੇ ਹਨ। -ਏਐੱਨਆਈ