ਨਵੀਂ ਦਿੱਲੀ:
ਗਾਇਕ ਰਾਹੁਲ ਕ੍ਰਿਸ਼ਨਾ ਵੈਦਿਆ ਨੇ ਮੁੰਬਈ ਦੇ ਬਾਂਦਰਾ ਪੱਛਮੀ ’ਚ 9 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ ਹੈ। ਪ੍ਰਾਪਰਟੀ ਸਲਾਹਕਾਰ ਕੰਪਨੀ ਸਕੁਏਅਰ ਯਾਰਡਜ਼ ਨੇ ਇਸ ਬਾਰੇ ਕਿਹਾ, ‘ਇੰਡੀਅਨ ਆਇਡਲ ਦੇ ਪਹਿਲੇ ਸੀਜ਼ਨ ਦੇ ਉਪ ਜੇਤੂ ਰਾਹੁਲ ਕ੍ਰਿਸ਼ਨਾ ਵੈਦਿਆ ਨੇ ਹਾਲ ਹੀ ਵਿੱਚ ਮੁੰਬਈ ’ਚ 9 ਕਰੋੜ ਰੁਪਏ ਦੀ ਰਿਹਾਇਸ਼ੀ ਜਾਇਦਾਦ ਖਰੀਦੀ ਹੈ।’ ਕੰਪਨੀ ਨੇ ਕਿਹਾ ਕਿ ਉਸ ਨੇ ਰਜਿਸਟਰੇਸ਼ਨ ਵਾਲੇ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਹੈ। ਇਹ ਅਪਾਰਟਮੈਂਟ ਡੀਐੱਲਐੱਚ ਦੇ ਪ੍ਰੀਮੀਅਮ ਪ੍ਰਾਜੈਕਟ ਡੀਐੱਲਐੱਚ ਸਿਗਨੇਚਰ ਵਿੱਚ ਸਥਿਤ ਹੈ। ਸਕੁਏਅਰ ਯਾਰਡਜ਼ ਅਨੁਸਾਰ ਵੈਦਿਆ ਵੱਲੋਂ ਖਰੀਦਿਆ ਗਿਆ ਅਪਾਰਟਮੈਂਟ ਲਗਪਗ 3,110 ਵਰਗ ਫੁੱਟ (288.92 ਵਰਗ ਮੀਟਰ) ਦੇ ‘ਕਾਰਪੇਟ ਏਰੀਆ’ ਅਤੇ 3,422 ਵਰਗ ਫੁੱਟ (317.93 ਵਰਗ ਮੀਟਰ) ਦੇ ਬਿਲਟ-ਅੱਪ ਖੇਤਰ ਵਿੱਚ ਫੈਲਿਆ ਹੋਇਆ ਹੈ। ਬਿਆਨ ਮੁਤਾਬਕ ਇਹ ਸੌਦਾ ਅਕਤੂਬਰ 2024 ਵਿੱਚ ਪੂਰਾ ਹੋਇਆ। -ਪੀਟੀਆਈ