ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 6 ਨਵੰਬਰ
ਸਿੱਖ ਪੰਥ ਦੇ ਵਿਦਵਾਨ ਅਤੇ ਕਥਾਵਾਚਕ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਦੇ ਅਸਥਾਨ ਗੁਰਮਤਿ ਵਿਦਿਆਲਾ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਅਤੇ ਗੁਰੂ ਗੋਬਿੰਦ ਸਿੰਘ ਦੇ ਜੋਤੀ-ਜੋਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸੰਤ ਹਰੀ ਸਿੰਘ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਮਝਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਬਾਣੇ ਦੀ ਰੱਖਿਆ ਲਈ ਸਹੀ ਲੋਕਾਂ ਦੀ ਪਛਾਣ ਦੀ ਅਪੀਲ ਕੀਤੀ। ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲੇ ਅਤੇ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਸੰਤ ਬਰਜਿੰਦਰ ਸਿੰਘ ਨੇ ਸੰਗਤ ਨੂੰ ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਮਾਗਮ ਦੌਰਾਨ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਦੀਆਂ ਤਿੰਨ ਲਿਖਤਾਂ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ’ਚ ਸੰਤ ਕਸਮੀਰ ਸਿੰਘ ਅਲਹੋਰਾ, ਮਹਿੰਦਰ ਸਿੰਘ ਬੜੀ, ਹੈਡ ਗ੍ਰੰਥੀ ਗਿਆਨੀ ਅਜਮੇਰ ਸਿੰਘ, ਢਾਡੀ ਨਵਰੰਗ ਸਿੰਘ ਝੱਡੀ ਤੇ ਬਾਬਾ ਪ੍ਰੇਮ ਸਿੰਘ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਸੇਵਾ ਬਾਬਾ ਦਰਸ਼ਨ ਸਿੰਘ ਨੇ ਨਿਭਾਈ।
ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਰਬੰਸ ਸਿੰਘ ਮਾਣਕੀ, ਮੈਨੇਜਰ ਨਰਿੰਦਰਜੀਤ ਸਿੰਘ, ਵਿਧਾਇਕ ਲਖਵੀਰ ਸਿੰਘ ਰਾਏ, ਅਕਾਲੀ ਆਗੂ ਜਗਦੀਪ ਸਿੰਘ ਚੀਮਾ, ਗਿਆਨੀ ਬਲਵਿੰਦਰ ਸਿੰਘ, ਅਮਰੀਕ ਸਿੰਘ ਰੋਮੀ, ਬਾਬਾ ਕਰਨੈਲ ਸਿੰਘ, ਗੁਰਵਿੰਦਰ ਸਿੰਘ ਡੂੰਮਛੇੜੀ, ਤੇਜਿੰਦਰ ਸਿੰਘ ਪੂਨੀਆਂ, ਬਹਾਦਰ ਸਿੰਘ, ਹਰਨੇਕ ਸਿੰਘ ਅਤੇ ਸੰਤ ਸਿੰਘ ਆਦਿ ਮੌਜੂਦ ਸਨ।