ਪੱਤਰ ਪ੍ਰੇਰਕ
ਲੌਂਗੋਵਾਲ, 6 ਨਵੰਬਰ
ਮਾਲਵੇ ਦਾ ਰਵਾਇਤੀ ਅਤੇ ਕੌਮਾਂਤਰੀ ਪਛਾਣ ਬਣਾ ਚੁੱਕਿਆ ‘ਮੇਲਾ ਦੇਸ਼ ਭਗਤਾਂ’ ਦਾ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ ਗਦਰ ਲਹਿਰ ਦੇ ਨਾਇਕਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਲੌਗੋਵਾਲ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਆਗੂਆਂ ਜੁਝਾਰ ਲੌਂਗੋਵਾਲ ਅਤੇ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ 20ਵੇਂ ਮੇਲੇ ਨੂੰ ਜ਼ੁਬਾਨਬੰਦੀ ਖ਼ਿਲਾਫ਼ ਸਰਗਰਮ ਲੋਕ ਪੱਖੀ ਅਵਾਜ਼ਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ਹੇਠ ਲੋਕ ਰੰਗ ਮੰਚ ਮੁਲਾਂਪੁਰ ਵਲੋਂ ਰਾਤ ਨੂੰ ‘ਸ਼ਹਿਰ ਤੇਰੇ ਵਿਚ’ ਅਤੇ ‘ਗਾਥਾ ਕਾਲੇ ਪਾਣੀਆਂ ਦੀ’ ਨਾਟਕਾਂ ਦੇ ਮੰਚਨ ਤੋਂ ਇਲਾਵਾ ਕੋਰੀਓਗਰਾਫੀਆਂ ਦਾ ਮੰਚਨ ਕੀਤਾ ਜਾਵੇਗਾ।