ਗੁਰਾਇਆ:
ਇੱਥੇ ਐੱਸਟੀਐੱਸ ਵਰਲਡ ਸਕੂਲ ਵਿੱਚ ਗਣਿਤ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਵਿਦਿਅਰਥੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗਣਿਤ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਗਤੀਵਿਧੀ ਤਹਿਤ ਕਲਾਸਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ। ਪਹਿਲੀ ਸ਼੍ਰੇਣੀ ਵਿੱਚ ਗਰੇਡ 3 ਤੋਂ 5 ਅਤੇ ਦੂਜੀ ਸ਼੍ਰੇਣੀ ਵਿੱਚ 6 ਤੋਂ 10 ਤੱਕ ਦੀਆਂ ਕਲਾਸਾਂ ਸ਼ਾਮਲ ਸਨ। ਗਰੇਡ 3 ਤੋਂ 5 ਵਿੱਚ ਵਿਦਿਆਰਥੀਆਂ ਨੇ ਵੀਡੀਓ ਰਾਹੀਂ ਸਧਾਰਨ ਗਣਿਤ ਦੇ ਮਹੱਤਵ ਨੂੰ ਸਿੱਖਿਆ। ਸ਼੍ਰੇਣੀ 2 ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਗਣਿਤ ਦੇ ਮਾਡਲ ਦਿਖਾਏ ਅਤੇ ਉਨ੍ਹਾਂ ਦੀ ਮਹੱਤਤਾ ਤੇ ਵਰਤੋਂ ਬਾਰੇ ਦੱਸਿਆ। ਇਸ ਮੌਕੇ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ’ਚ ਮਾਹਿਰ ਹੋਣਾ ਚਾਹੀਦਾ ਹੈ ਅਤੇ ਗਣਿਤ ਹਫ਼ਤਾ ਵਿਦਿਆਰਥੀਆਂ ਦੇ ਮਨਾਂ ਵਿੱਚ ਗਣਿਤ ਪ੍ਰਤੀ ਡਰ ਨਦੂਰ ਕਰਨ ’ਚ ਸਹਾਈ ਹੋਵੇਗਾ| -ਨਿੱਜੀ ਪੱਤਰ ਪ੍ਰੇਰਕ