ਪੱਤਰ ਪ੍ਰੇਰਕ
ਜਗਰਾਉਂ, 6 ਨਵੰਬਰ
ਜੁਡੀਸ਼ਲ ਕੋਰਟ ਕੰਪਲੈਕਸ ਜਗਰਾਉਂ ’ਚ ਕੰਮ ਕਰਨ ਵਾਲੇ ਵਕੀਲਾਂ ਦੀ ਕ੍ਰਿਕਟ ਟੀਮ ਨੂੰ ਖੇਡਣ ਲਈ ਨਵੀਆਂ ਨਾਮ ਉਕਰੇ ਹੋਈਆਂ ਵਰਦੀਆਂ ਅਤੇ ਕ੍ਰਿਕਟ ਕਿੱਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਤੇਜ ਸਿੰਘ ਗਿੱਲ ਨੇ ਭੇਟ ਕੀਤੀ। ਇਸ ਸਬੰਧ ’ਚ ਪ੍ਰਧਾਨ ਐਡਵੋਕੇਟ ਗੁਰਤੇਜ ਸਿੰਘ ਗਿੱਲ ਨੇ ਆਖਿਆ ਕਿ ਵਕਾਲਤ ਦੇ ਨਾਲ-ਨਾਲ ਵਕੀਲਾਂ ’ਚ ਖੇਡਣ ਦੀ ਰੁਚੀ ਪੈਦਾ ਕਰਨ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ, ਕੋਰਟ ’ਚ ਛੁੱਟੀ ਵਾਲੇ ਦਿਨ ਅਤੇ ਸ਼ਾਮ ਦੇ ਸਮੇਂ ਵਕੀਲ ਕ੍ਰਿਕਟ ਖੇਡਦੇ ਹਨ। ਉਨ੍ਹਾਂ ਨੂੰ ਨਵੀਂ ਕਿੱਟ ਅਤੇ ਖੇਡਣ ਲਈ ਵਰਦੀ ਦੀ ਲੋੜ ਸੀ, ਜੋ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਵਕੀਲਾਂ ਦੀ ਟੀਮ ਨਸ਼ਿਆਂ ਦੇ ਕੋਹੜ੍ਹ ’ਚ ਫਸਦੀ ਜਾ ਰਹੀ ਜਵਾਨੀ ਲਈ ਪ੍ਰੇਰਨਾ ਸਰੋਤ ਬਣੇਗੀ। ਇਸ ਮੌਕੇ ਹਾਜ਼ਰ ਕ੍ਰਿਕਟ ਟੀਮ ਦੇ ਮੈਂਬਰ ਐਡਵੋਕੇਟ ਆਤਮਜੋਤ, ਅਮਰਪਾਲ ਸਿੰਘ, ਵਰਿੰਦਰਜੀਤ ਸਿੰਘ, ਪੰਕਜ ਢੰਡ, ਅਰਮਾਨ ਗਿੱਲ, ਵਿਜੈ ਬਾਂਸਲ, ਸਾਹਿਲ ਟੰਡਨ, ਸੰਨੀ ਭੰਡਲ, ਗੁਰਕੀਰਤ ਸਿੰਘ, ਪਰਮਿੰਦਰਪਾਲ ਸਿੰਘ, ਸਤਪਾਲ ਸ਼ਰਮਾਂ, ਵਿਵੇਕ ਭਾਰਦਵਾਜ਼, ਪ੍ਰਿਤਪਾਲ ਸਿੰਘ, ਸਤਵਿੰਦਰ ਸਿੰਘ ਸਿੱਧੂ, ਵਿਕਰਮ ਸਿੰਘ ਤੇ ਹੋਰਨਾਂ ਨੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਦਾ ਧੰਨਵਾਦ ਕੀਤਾ।