ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਬਾਲ ਦਿਵਸ ਮੁਕਾਬਲਿਆਂ ਦੇ ਦੂਜੇ ਦਿਨ ਦਾ ਉਦਘਾਟਨ ਮੰਡਲ ਬਾਲ ਕਲਿਆਣ ਅਧਿਕਾਰੀ ਡਾ. ਮਿਲਨ ਪੰਡਤ ਨੇ ਕੀਤਾ। ਅੱਜ ਬਾਲ ਦਿਵਸ ਮੁਕਾਬਲਿਆਂ ਵਿਚ ਸੋਲੋ ਕਲਾਸੀਕਲ ਨਾਚ, ਦੇਸ਼ ਭਗਤੀ ਸਮੂਹ ਗਾਇਨ ਤੇ ਏਕਲ ਗਾਇਨ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਗੌਰਵ ਰੋਹਿਲਾ ਨੇ ਦੱਸਿਆ ਕਿ ਅੱਜ ਸੋਲੋ ਗੀਤ ਦੇ ਮੁਕਾਬਲੇ ਦੇ ਦੂਜੇ ਸਮੂਹ ਵਿਚ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਸੈਕਟਰ 17 ਜਗਾਧਰੀ ਦੇ ਵਿਨਰਮਪ੍ਰੀਤ ਨੇ ਪਹਿਲਾ, ਸਤਲੁਜ ਪਬਲਿਕ ਸਕੂਲ ਸੈਕਟਰ 4 ਪੰਚਕੂਲਾ ਦੇ ਹਰਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮੂਹ ਗਾਨ ਦੇ ਤੀਜੇ ਸਮੂਹ ਵਿਚ ਐੱਸਡੀ ਵਿਦਿਆ ਮੰਦਿਰ ਸਕੂਲ ਅੰਬਾਲਾ ਕੈਂਟ ਨੇ ਪਹਿਲਾ, ਓਪੀਐਸ ਵਿਦਿਆ ਮੰਦਿਰ ਸਕੂਲ ਅੰਬਾਲਾ ਸ਼ਹਿਰ ਦੀ ਰੇਵਾ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਏਕਲ ਗਾਇਨ ਦੇ ਚੌਥੇ ਸਮੂਹ ਵਿਚ ਪੁਲੀਸ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਦੇ ਕਬੀਰ ਭੋਲਾ ਨੇ ਪਹਿਲਾ, ਦੂਨ ਪਬਲਿਕ ਸਕੂਲ ਸੈਕਟਰ 21 ਪੰਚਕੂਲਾ ਦੇ ਪਰਜ ਤਿਵਾੜੀ ਨੇ ਦੂਜਾ, ਏਕਲ ਨ੍ਰਿਤ ਕਲਾਸੀਕਲ ਦੇ ਦੂਜੇ ਸਮੂਹ ਵਿਚ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਦੀ ਸੰਪਦਾ ਨੇ ਪਹਿਲਾ, ਸੇਂਟ ਵਿਵੇਕਾਨੰਦ ਮਿਲਨਿਯਮ ਸਕੂਲ ਕੁਰੂਕਸ਼ੇਤਰ ਦੀ ਮਾਇਰਾ ਨੇ ਪਹਿਲਾ, ਵਿਦਿਆ ਸਕੂਲ ਅੰਬਾਲਾ ਕੈਂਟ ਦੀ ਭਾਵਿਕਾ ਨੇ ਦੂਜਾ, ਏਕਲ ਨ੍ਰਿਤ ਕਲਾਸੀਕਲ ਦੇ ਚੌਥੇ ਗਰੁੱਪ ਵਿਚ ਮਹਾਰਾਣਾ ਪ੍ਰਤਾਪ ਪਬਲਿਕ ਸਕੂਲ ਕੁਰੂਕਸ਼ੇਤਰ ਦੀ ਰਿਦਮਾ ਨੇ ਪਹਿਲਾ, ਡੀਏਵੀ ਪਬਲਿਕ ਸਕੂਲ ਸੈਕਟਰ 3 ਕੁਰੂਕਸ਼ੇਤਰ ਦੀ ਕਰਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।