ਪੱਤਰ ਪ੍ਰੇਰਕ
ਮਾਨਸਾ, 8 ਨਵੰਬਰ
ਜੈਨ ਵਿਸ਼ਵ ਭਾਰਤੀ ਸਭਾ ਲਾਡਨੂ (ਰਾਜਸਥਾਨ) ਵੱਲੋਂ ਸਭਾ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਕੇਂਦਰੀ ਜੈਨ ਵਿਸ਼ਵ ਭਾਰਤੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਨੂੰ ਲੈਕੇ ਜੈਨ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਪਾਈ ਗਈ। ਸ੍ਰੀ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਜੈਨ ਵਿਸ਼ਵ ਭਾਰਤੀ ਦੀ ਅਗਵਾਈ ’ਚ ਪੂਰੇ ਦੇਸ਼ ਅੰਦਰ ਮਾਨਵਤਾ ਦੀ ਸੇਵਾ ਲਈ ਚੱਲ ਰਹੀ ਹੈ।