ਖੇਤਰੀ ਪ੍ਰਤੀਨਿਧ
ਪਟਿਆਲਾ, 9 ਨਵੰਬਰ
ਯੂਪੀ ਦੇ ਮੂਲ ਨਿਵਾਸੀ ਅਤੁਲ ਕੁਮਾਰ(32) ਦੀ ਖੂਨ ਨਾਲ ਲਥਪਥ ਲਾਸ਼ ਸ਼ਹਿਰ ਦੇ ਬਾਹਰਵਾਰ ਭਵਾਨੀਗੜ੍ਹ ਰੋਡ ’ਤੇ ਸਥਿਤ ਦੱਖਣੀ ਬਾਈਪਾਸ ਦੇ ਕੋਲੋਂ ਬਰਾਮਦ ਹੋਈ ਹੈ। ਖਦਸ਼ਾ ਜਤਾਇਆ ਜਾ ਰਿਹ ਹੈ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕੀਤਾ ਹੈ। ਦੱਸਣਯੋਗ ਹੈ ਕਿ ਅਤੁਲ ਹਿਮਾਚਲ ਦੇ ਕਾਲਾ ਅੰਬ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਕਈ ਦਿਨਾ ਤੋਂ ਭੇਤਭਰੀ ਹਾਲਤ ’ਚ ਲਾਪਤਾ ਚੱਲ ਰਿਹਾ ਸੀ। ਅੱਜ ਕਿਸੇ ਰਾਹਗੀਰ ਤੋਂ ਮਿਲੀ ਇਤਲਾਹ ਦੇ ਆਧਾਰ ’ਤੇ ਪੁਲੀਸ ਨੇ ਉਸ ਦੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਪਹੁੰਚਾਈ ਹੈ। ਉਸ ਦੇ ਸਿਰ ’ਚ ਤੇਜ਼ਧਾਰ ਹਥਿਆਰ ਨਾਲ ਸੱਟ ਵੱਜੀ ਹੋਈ ਹੈ। ਭਾਵੇਂ ਕਿ ਅਜੇ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਤਹਿਕੀਕਾਤ ਕਰ ਰਹੀ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਤੁਲ ਕੁਮਾਰ ਦੀ ਕਿਸੇ ਨੇ ਹੱਤਿਆ ਕੀਤੀ ਹੈ। ਉਧਰ ਥਾਣਾ ਪਸਿਆਣਾ ਦੀ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।