ਨਵੀਂ ਦਿੱਲੀ:
ਖਪਤਕਾਰ ਸੂਚਕਅੰਕ ਆਧਾਰਿਤ ਮਹਿੰਗਾਈ ਦਰ ਅਕਤੂਬਰ ’ਚ ਵੱਧ ਕੇ 6.21 ਫੀਸਦ ਹੋ ਗਈ ਹੈ, ਜੋ ਸਤੰਬਰ ’ਚ 5.49 ਫੀਸਦ ਸੀ। ਅੱਜ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਅਜਿਹਾ ਮੁੱਖ ਤੌਰ ’ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਹੋਇਆ ਹੈ। ਇਸ ਤਰ੍ਹਾਂ ਪ੍ਰਚੂਨ ਮਹਿੰਗਾਈ ਦਰ ਆਰਬੀਆਈ ਦੇ ਛੇ ਫੀਸਦ ਦੇ ਤਸੱਲੀਬਖਸ਼ ਪੱਧਰ ਤੋਂ ਉੱਪਰ ਚਲੀ ਗਈ ਹੈ। ਪਿਛਲੇ ਸਾਲ ਇਸੇ ਮਹੀਨੇ ਖਪਤਕਾਰ ਸੂਚਕਅੰਕ ਆਧਾਰਿਤ ਮਹਿੰਗਾਈ ਦਰ 4.87 ਫੀਸਦ ਸੀ। ਕੌਮੀ ਅੰਕੜਾ ਦਫ਼ਤਰ ਤੋਂ ਪਤਾ ਲੱਗਾ ਹੈ ਕਿ ਖੁਰਾਕੀ ਵਸਤਾਂ ’ਚ ਮਹਿੰਗਾਈ ਦਰ ਅਕਤੂਬਰ ’ਚ ਵੱਧ ਕੇ 10.87 ਫੀਸਦ ਹੋ ਗਈ ਜੋ ਸਤੰਬਰ ’ਚ 9.24 ਫੀਸਦ ਅਤੇ ਪਿਛਲੇ ਸਾਲ ਅਕਤੂਬਰ ’ਚ 6.61 ਫੀਸਦ ਸੀ। -ਪੀਟੀਆਈ