ਮਨੋਜ ਸ਼ਰਮਾ
ਬਠਿੰਡਾ, 12 ਨਵੰਬਰ
ਉਰਦੂ ਜ਼ੁਬਾਨ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤਾ ਜਾਣ ਵਾਲ਼ਾ ਰਾਜਿੰਦਰ ਸਿੰਘ ਬੇਦੀ ਐਵਾਰਡ ਇਸ ਵਾਰ ਉਰਦੂ ਕਹਾਣੀਕਾਰ ਮਲਕੀਤ ਸਿੰਘ ਮਛਾਣਾ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਉਰਦੂ ਕਹਾਣੀਆਂ ਦੀ ਪਲੇਠੀ ਪੁਸਤਕ ‘ਜ਼ੰਬੀਲ-ਏ-ਰੰਗ’ ਲਈ ਦਿੱਤਾ ਜਾ ਰਿਹਾ ਹੈ। ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸਹਾਇਕ ਕਾਰਜਕਾਰੀ ਇੰਜਨੀਅਰ ਵਜੋਂ ਸੇਵਾਮੁਕਤ ਹੋਏ ਕਹਾਣੀਕਾਰ ਮਲਕੀਤ ਸਿੰਘ ਦਾ ਜਨਮ ਬਠਿੰਡਾ ਜ਼ਿਲ੍ਹੇ ਵਿੱਚ ਆਪਣੇ ਨਾਨਕਾ ਪਰਿਵਾਰ ਵਿੱਚ ਪਿੰਡ ਚੱਕ ਬਖਤੂ ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਪਿੰਡ ਮਛਾਣਾ ਹੋਣ ਕਰ ਕੇ ਉਨ੍ਹਾਂ ਦੇ ਨਾਮ ਨਾਲ਼ ਮਛਾਣਾ ਤਖ਼ੱਲੁਸ ਜੁੜ ਗਿਆ। ਉਨ੍ਹਾਂ ਉਰਦੂ ਬਾਰੇ ਮੁੱਢਲਾ ਇਲਮ ਰੇਡੀਓ ਸੁਣ-ਸੁਣ ਕੇ ਹਾਸਲ ਕੀਤਾ ਅਤੇ ਬਾਅਦ ਵਿੱਚ ਪੇਸ਼ੇਵਰ ਤਾਲੀਮ ਹਾਸਲ ਕੀਤੀ। ਉਨ੍ਹਾਂ ਦੀ ਉਰਦੂ ਵਿੱਚ ਹਾਸ-ਵਿਅੰਗ ਦੀ ਅਗਲੀ ਕਿਤਾਬ ਦਾ ਖਰੜਾ ਵੀ ਤਿਆਰ ਹੈ ਜੋ ਕਿ ਜਲਦ ਹੀ ਛਪ ਕੇ ਪਾਠਕਾ ਕੋਲ ਪੁੱਜ ਜਾਵੇਗੀ। ਇਹ ਸਨਮਾਨ 30 ਨਵੰਬਰ ਨੂੰ ਪਟਿਆਲਾ ਵਿੱਚ ਦਿੱਤਾ ਜਾਵੇਗਾ।