ਪਾਲਘਰ(ਮਹਾਰਾਸ਼ਟਰ), 13 ਨਵੰਬਰ
ਚੋਣ ਕਮਿਸ਼ਨ ਦੇ ਸਟਾਫ਼ ਵੱਲੋਂ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਦੇ ਬੈਗਾਂ ਦੀ ਫਰੋਲਾ ਫਰਾਲੀ ਕੀਤੇ ਜਾਣ ਕਰਕੇ ਪਏ ਸਿਆਸੀ ਰੌਲੇ ਦਰਮਿਆਨ ਭਾਰਤੀ ਚੋਣ ਕਮਿਸ਼ਨ ਨੇ ਅੱਜ ਪਾਲਘਰ ਪੁਲੀਸ ਮੈਦਾਨ ਦੇ ਹੈਲੀਪੈਡ ਉੱਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਮਾਨ ਦੀ ਵੀ ਤਲਾਸ਼ੀ ਲਈ। ਚੇਤੇ ਰਹੇ ਕਿ ਠਾਕਰੇ ਨੇ ਲੰਘੇ ਦਿਨ ਚੋਣ ਸਟਾਫ਼ ਵੱਲੋੋਂ ਆਪਣੇ ਬੈਗਾਂ ਦੀ ਤਲਾਸ਼ੀ ਲੈਣ ’ਤੇ ਗੁੱਸਾ ਜ਼ਾਹਿਰ ਕਰਦਿਆਂ ਚੋਣ ਅਧਿਕਾਰੀਆਂ ਨੂੰ ਸਵਾਲ ਕੀਤਾ ਸੀ ਕਿ ਕੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਆਗੂ ਦੇਵੇਂਦਰ ਫੜਨਵੀਸ ਤੇ ਐੱਨਸੀਪੀ ਆਗੂ ਅਜੀਤ ਪਵਾਰ ਦੇ ਬੈਗ ਵੀ ਚੈੱਕ ਕੀਤੇ ਹਨ ਜਾਂ ਨਹੀਂ। ਐੱਨਸੀਪੀ (ਐੱਸਪੀ) ਆਗੂ ਸੁਪ੍ਰਿਆ ਸੂਲੇ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ‘ਸੌੜੀ ਸਿਆਸਤ’ ਕਰਾਰ ਦਿੱਤਾ ਸੀ। -ਏਐੱਨਆਈ