ਇਸਲਾਮਾਬਾਦ, 13 ਨਵੰਬਰ
ਇਮਰਾਨ ਖਾਨ ਨੂੰ ਰਾਹਤ ਦਿੰਦੇ ਹੋਏ ਪਾਕਿਸਤਾਨ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀਆਂ ਨੂੰ ਨਾਜਾਇਜ਼ ਤੌਰ ’ਤੇ ਇਕੱਤਰ ਹੋ ਕੇ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਸਲਾਮਾਬਾਦ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਖਾਨ, ਸ਼ੇਖ ਰਾਸ਼ਿਦ, ਅਸਦ ਕੈਸਰ, ਸੈਫੁੱਲ੍ਹਾ ਨਿਆਜ਼ੀ, ਸਦਾਕਤ ਅੱਬਾਸੀ, ਫੈਸਲ ਜਾਵੇਦ ਅਤੇ ਅਲੀ ਨਵਾਜ਼ ਨੂੰ ਬਰੀ ਕਰ ਦਿੱਤਾ। ਆਵਾਮੀ ਮੁਸਲਿਮ ਲੀਗ ਦੇ ਮੁਖੀ ਸ਼ੇਖ ਰਾਸ਼ਿਦ ਨੂੰ ਖਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ। ਨਿਆਂਇਕ ਮੈਜਿਸਟਰੇਟ ਯਾਸਿਰ ਮਹਿਮੂਦ ਨੇ ਐਂਪਲੀਫਾਇਰ ਐਕਟ ਅਤੇ ਹੋਰ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। -ਪੀਟੀਆਈ